nbn™ ਨੈੱਟਵਰਕ ਆਸਟ੍ਰੇਲੀਆ ਦਾ ਨਵਾਂ ਦਿਲਚਸਪ ਲੈਂਡਲਾਈਨ ਫੋਨ ਅਤੇ ਇੰਟਰਨੈੱਟ ਨੈੱਟਵਰਕ ਹੈ। ਇਹ ਇਸ ਵੇਲੇ ਆਸਟ੍ਰੇਲੀਆ ਭਰ ਵਿੱਚ ਦਿੱਤਾ ਜਾ ਰਿਹਾ ਹੈ ਅਤੇ ਇਸਨੂੰ ਹਰ ਕਿਸੇ ਨੂੰ ਤੇਜ ਗਤੀ ਵਾਲੀ ਪਹੁੰਚ ਅਤੇ ਭਰੋਸੇਯੋਗ ਇੰਟਰਨੈੱਟ ਦੇਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ ਅਤੇ ਕੋਈ ਖਾਸ ਗੱਲ ਨਹੀਂ ਕਿ ਤੁਸੀਂ ਕਿੱਥੇ ਰਹਿੰਦੇ ਹੋ।*
nbn™ ਨੈੱਟਵਰਕ ਵਿਛਾਉਣ ਵਾਲੀ ਟੀਮ nbn co limited (nbn) ਇਕ ਸਰਕਾਰੀ ਏਜੰਸੀ ਹੈ। ਅਸੀਂ ਉਹਨਾਂ ਟੈਲੀਫੋਨ ਅਤੇ ਇੰਟਰਨੈੱਟ ਸੇਵਾ ਪ੍ਰਦਾਤਾਂ ਨੂੰ ਹੋਲਸੇਲ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਜਿੰਮੇਵਾਰ ਹਾਂ ਜਿੰਨ੍ਹਾਂ ਨਾਲ ਤੁਸੀਂ ਹਰ ਰੋਜ਼ ਵਰਤਦੇ ਹੋ। ਹੋਲਸੇਲ ਡੀਲਰ ਹੋਣ ਕਰਕੇ ਅਸੀਂ ਜਨਤਾ ਨੂੰ ਸਿੱਧਾ ਨਹੀਂ ਵੇਚ ਸਕਦੇ। ਇਸ ਦਾ ਅਰਥ ਇਹ ਕਿ ਜੇ ਤੁਸੀਂ ਆਪਣੀਆਂ ਸੇਵਾਵਾਂ nbn™ ਨੈੱਟਵਰਕ ਉਪਰ ਲਿਆਉਣੀਆਂ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਤਰਜੀਹ ਵਾਲੇ ਟੈਲੀਫੋਨ ਅਤੇ ਇੰਟਰਨੈੱਟ ਸੇਵਾ ਪ੍ਰਦਾਤਾ ਨਾਲ ਗੱਲ ਕਰਕੇ ਆਪਣੀਆਂ ਲੋੜਾਂ ਅਨੁਸਾਰ ਨਵਾਂ ਪਲਾਨ ਚੁਣਨਾ ਪਵੇਗਾ।
ਜੇ ਤੁਹਾਨੂੰ ਅਨੁਵਾਦ ਕੀਤੀ ਜਾਣਕਾਰੀ ਚਾਹੀਦੀ ਹੈ ਕਿਰਪਾ ਕਰਕੇ ਅਨੁਵਾਦ ਜਾਂ ਦੋਭਾਸ਼ੀਆ ਸੇਵਾ (ਟੀ ਆਈ ਐਸ ਨੈਸ਼ਨਲ) ਨੂੰ 131 450 ਉਪਰ ਫੋਨ ਕਰਕੇ nbn™ ਦੇ ਸੰਪਰਕ ਕੇਂਦਰ ਨਾਲ 1800 687 626 ਉਤੇ ਮਿਲਾਉਣ ਲਈ ਕਹੋ।
ਤੁਸੀਂ ਆਪਣੇ ਖੇਤਰ ਵਿੱਚ ਆਪਣਾ ਪਤਾ ਚੈਕ ਕਰਕੇ ਜਾਂ ਨੈਸ਼ਨਲ ਅਨੁਵਾਦ ਜਾਂ ਦੋਭਾਸ਼ੀਆ ਸੇਵਾ ਰਾਹੀਂ ਸਾਨੂੰ ਸੰਪਰਕ ਕਰਕੇ ਪਤਾ ਲਗਾ ਸਕਦੇ ਹੋ ਕਿ nbn ਕਦੋਂ ਉਪਲਬਧ ਹੋਵੇਗਾ।
ਜਦੋਂ ਇਕ ਵਾਰ ਇਹ ਤੁਹਾਡੇ ਪਤੇ ਉਪਰ ਉਪਲਬਧ ਹੋ ਗਿਆ ਤਾਂ ਤੁਹਾਨੂੰ ਇਹ ਦੱਸਣ ਲਈ ਇਕ ਚਿੱਠੀ ਵੀ ਮਿਲੇਗੀ ਕਿ ਤੁਸੀਂ nbn™ ਨੈੱਟਵਰਕ ਨਾਲ ਜੁੜ ਸਕਦੇ ਹੋ।
ਇਕ ਵਾਰ nbn™ ਨੈੱਟਵਰਕ ਤੁਹਾਡੇ ਘਰ ਜਾਂ ਵਪਾਰ ਉਪਰ ਉਪਲਬਧ ਹੋ ਗਿਆ ਤਾਂ ਤੁਹਾਨੂੰ ਆਪਣੇ ਤਰਜੀਹ ਵਾਲੇ ਟੈਲੀਫੋਨ ਅਤੇ ਇੰਟਰਨੈੱਟ ਸੇਵਾ ਪ੍ਰਦਾਤਾ ਨਾਲ ਸੰਪਰਕ ਕਰਨਾ ਪਵੇਗਾ। ਤੁਹਾਡਾ ਸੇਵਾ ਪ੍ਰਦਾਤਾ ਤੁਹਾਡੀ ਸਹਾਇਤਾ ਕਰੇਗਾ:
- ਤੁਹਾਡੀਆਂ ਲੋੜਾਂ ਅਨੁਸਾਰ ਨਵਾਂ ਪਲਾਨ ਚੁਣਨਾ
- nbn™ ਦੁਆਰਾ ਸਪਲਾਈ ਕੀਤਾ ਸਮਾਨ ਲਗਾਉਣ ਲਈ ਇੰਤਜ਼ਾਮ ਕਰਨਾ
- ਇਕ ਵਾਰ ਤੁਸੀਂ nbn™ ਨੈੱਟਵਰਕ ਨਾਲ ਜੁੜ ਗਏ ਤਾਂ ਸਹਾਇਤਾ ਪਰਦਾਨ ਕਰਨੀ
ਜੇਕਰ ਤੁਹਾਡੇ ਕੋਲ ਗੰਭੀਰ ਸੁਰੱਖਿਆ ਯੰਤਰ ਹੈ, ਜਿਵੇਂ ਮੈਡੀਕਲ ਅਲਾਰਮ ਅੱਗ ਦਾ ਅਲਾਰਮ ਜਾਂ ਲਿਫਟ ਸੰਕਟ ਫੋਨ ਤਾਂ ਅਸੀਂ ਤੁਹਾਨੂੰ ਬਲੈਕਆਊਟ ਸਮੇਂ ਕੰਮ ਕਰ ਸਕਣ ਜਿਵੇਂ ਇਕ ਚਾਰਜ ਹੋਇਆ ਮੋਬਾਇਲ ਫੋਨ ਰੱਖਣ ਵਾਸਤੇ ਸਿਫਾਰਿਸ਼ ਕਰਦੇ ਹਾਂ। ਆਪਣੇ ਸੇਵਾ ਪ੍ਰਦਾਤਾ ਨਾਲ ਗੱਲ ਕਰਨੀ ਅਤਿਅੰਤ ਮਹੱਤਵਪੂਰਣ ਹੈ ਕਿ ਤੁਹਾਡੇ ਮੌਜੂਦਾ ਯੰਤਰ ਬਲੈਕਆਊਟ ਸਮੇਂ ਕੰਮ ਕਰ ਸਕਣਗੇ – ਤੁਸੀਂ ਸਾਡੀ ਸੁਮੇਲਤਾ ਯੰਤਰ ਗਾਈਡ ਨਾਲ ਵੀ ਚੈਕ ਕਰ ਸਕਦੇ ਹੋ।
ਸੰਕਟਕਾਲ ਸਮੇਂ ਜਿੱਥੇ ਤੁਜਾਨੂੰ ਐਂਬੂਲੈਂਸ ਪੁਲੀਸ ਜਾਂ ਅੱਗ ਬੁਝਾਉਣ ਵਾਲੀ ਸੇਵਾ ਦੀ ਲੋੜ ਹੈ 000 ਉਪਰ ਫੋਨ ਕਰੋ। ਸੰਕਟਕਾਲ ਸਹਾਇਤਾ ਅਫਸਰ ਟੀ ਆਈ ਐਸ ਨੈਸ਼ਨਲ ਨੂੰ ਫੋਨ ਕਰਕੇ ਤੁਹਾਨੂੰ ਦੋਭਾਸ਼ੀਏ ਨਾਲ 24 ਘੰਟੇ ਚੱਲਣ ਵਾਲੀ ਤਰਜੀਹ ਲਾਈਨ ਰਾਹੀਂ ਜੋੜ ਦੇਵੇਗਾ।
* ਤੁਹਾਡਾ ਤਜਰਬਾ, nbn™ ਨੈੱਟਵਰਕ ਦੀ ਸਪੀਡ ਸੇਵਾ ਦੇਣ ਵਾਲੀ ਤਕਨਾਲੋਜੀ ਜੋ ਤੁਹਾਡੇ ਘਰ ਵਾਸਤੇ ਸੇਵਾ ਦਿੰਦੀ ਹੈ ਉਪਰ ਨਿਰਭਰ ਕਰਦਾ ਹੈ ਅਤੇ ਕੁਝ ਗੱਲਾਂ ਸਾਡੇ ਵੱਸ ਤੋਂ ਬਾਹਰ ਹੁੰਦੀਆਂ ਹਨ (ਜਿਵੇਂ ਤੁਹਾਡੇ ਯੰਤਰਾਂ ਦੀ ਕੁਆਲਿਟੀ, ਸਿਗਨਲ ਦੀ ਕੁਆਲਿਟੀ ਸਾਫਟਵੇਅਰ, ਬਰਾਡਬੈਂਡ ਯੋਜਨਾ ਅਤੇ ਤੁਹਾਡੇ ਸੇਵਾ ਪ੍ਰਦਾਤਾ ਦਾ ਨੈੱਟਵਰਕ ਡਿਜ਼ਾਈਨ)।